ਭਾਰਤ ਵਿੱਚ 10 ਚੋਟੀ ਦੀਆਂ ਸੋਲਰ ਕੰਪਨੀਆਂ, 2023

ਭਾਰਤ ਪੂਰੇ ਉਤਸ਼ਾਹ ਨਾਲ ਸੌਰ ਊਰਜਾ ਦੀ ਵਰਤੋਂ ਕਰਨ ਵਾਲੇ ਦੁਨੀਆ ਦੇ ਚੋਟੀ ਦੇ ਦਸ ਦੇਸ਼ਾਂ ਵਿੱਚੋਂ ਇੱਕ ਹੈ। ਦੇਸ਼ ਪੌਣ ਅਤੇ ਸੌਰ ਊਰਜਾ ਵਰਗੇ ਵਿਕਲਪਕ ਸਰੋਤਾਂ ਵੱਲ ਤੇਜ਼ੀ ਨਾਲ ਆਪਣੇ ਕਦਮ ਵਧਾ ਰਿਹਾ ਹੈ ਅਤੇ 2022 ਤੱਕ 175 ਗੀਗਾਵਾਟ ਨਵਿਆਉਣਯੋਗ ਊਰਜਾ ਸਥਾਪਤ ਕਰਨ ਦਾ ਵੱਡਾ ਟੀਚਾ ਤੈਅ ਕੀਤਾ ਹੈ।

ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਅਤੇ ਤੇਜ਼ ਵਪਾਰੀਕਰਨ ਨੇ ਦੇਸ਼ ਦੇ ਕਾਰਬਨ ਨਿਕਾਸ ਵਿੱਚ ਵਾਧਾ ਕੀਤਾ ਹੈ। ਭਾਰਤ ਨੂੰ ਵਧੇਰੇ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ, ਪੌਣ ਊਰਜਾ ਅਤੇ ਸੌਰ ਊਰਜਾ ਵਰਗੇ ਬਿਜਲੀ ਦੇ ਵਿਕਲਪਕ ਸਰੋਤਾਂ ਨੂੰ ਅਪਣਾਉਣਾ ਹੀ ਸਮੇਂ ਦੀ ਲੋੜ ਲੱਗਦਾ ਹੈ। ਬ੍ਰਿਜ ਟੂ ਇੰਡੀਆ ਦੁਆਰਾ ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਦੇਸ਼ 2019 ਵਿੱਚ 14 ਗੀਗਾਵਾਟ ਦੀ ਸੰਭਾਵਿਤ ਸਥਾਪਨਾ ਦੇ ਨਾਲ ਆਪਣੇ ਸੌਰ ਊਰਜਾ ਦੇ ਟੀਚੇ ਵੱਲ ਤੇਜ਼ੀ ਨਾਲ ਅੱਗੇ ਵਧਣ ਲਈ ਤਿਆਰ ਹੈ। ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ, ਭਾਰਤ ਨੇ ਦੇਸ਼ ਵਿੱਚ ਸੌਰ ਊਰਜਾ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ ਲਈ ਕੁਝ ਨੀਤੀਆਂ ਦਾ ਐਲਾਨ ਕੀਤਾ ਹੈ।

ਸੋਲਰ ਉਦਯੋਗ ਦੀਆਂ ਮੁੱਖ ਗੱਲਾਂ, 2022

1. 21.6% ਕੁਸ਼ਲਤਾ ਸੋਲਰ ਪੈਨਲ (670 ਵਾਟ)

ਸੋਲਰ ਪੈਨਲ ਨਿਰਮਾਤਾ ਭਾਰਤੀ ਬਾਜ਼ਾਰ ਵਿੱਚ ਵੱਧ ਤੋਂ ਵੱਧ ਵਾਟ ਦੇ ਸੋਲਰ ਪੈਨਲ ਲਾਂਚ ਕਰਨਗੇ ਜਿਵੇਂ ਕਿ 670 ਵਾਟ ਜਿਨ੍ਹਾਂ ਦੀ ਕਾਰਜ-ਕੁਸ਼ਲਤਾ 21.6 ਫੀਸਦੀ ਤੱਕ ਹੋਵੇ। ਇਸ ਕਿਸਮ ਦੇ ਸੋਲਰ ਪੈਨਲ 210 ਮਿਲੀਮੀਟਰ ਵਫਰਸ, ਨਾਨ-ਡੇਸਟਰੱਕਟਿਵ ਕਟਿੰਗ, ਉੱਚ-ਡੇਂਸਿਟੀ ਇੰਟਰਕਨੈਕਸ਼ਨ ਅਤੇ ਮਲਟੀ-ਬੱਸਬਾਰ (ਐਮ.ਬੀ.ਬੀ.) ਤਕਨਾਲੋਜੀ ਨਾਲ ਬਣਾਏ ਜਾਣਗੇ ਅਤੇ ਅਜਿਹੇ ਸੋਲਰ ਪੈਨਲ ਦਾ ਆਕਾਰ 2300 ਯ 1100 ਯ 35 ਮਿਲੀਮੀਟਰ ਹੈ। 

30 ਜੂਨ, 2020 ਤੱਕ ਭਾਰਤ ਦੀ ਸੰਚਾਲਨ ਰੂਫਟੋਪ ਸੋਲਰ ਸਮਰੱਥਾ 5,953 ਮੈਗਾਵਾਟ ਤੱਕ ਪਹੁੰਚ ਗਈ ਹੈ। ਜੂਨ 2020 ਨੂੰ ਖਤਮ ਹੋਣ ਵਾਲੇ 12 ਮਹੀਨਿਆਂ ਦੀ ਮਿਆਦ ਵਿੱਚ ਸਿਰਫ਼ 1,140 ਮੈਗਾਵਾਟ ਸਮਰੱਥਾ ਸ਼ਾਮਲ ਹੋਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 19 ਫੀਸਦੀ ਘੱਟ ਹੈ। 

1. ਉੱਚ ਕੁਸ਼ਲਤਾ ਵਾਲੇ ਸੋਲਰ ਪੈਨਲ (450 ਵਾਟ ਤੋਂ 500 ਵਾਟ)

ਮੋਨੋਕ੍ਰਿਸਟਲਾਈਨ ਤਕਨਾਲੋਜੀ ਪਹਿਲਾਂ ਹੀ ਆਪਣੀ ਉੱਚ ਕੁਸ਼ਲਤਾ ਦੇ ਕਾਰਨ ਮੁੱਖਧਾਰਾ ਵਿਚ ਸ਼ਾਮਲ ਹੋ ਗਈ ਹੈ ਅਤੇ ਹੁਣ ਵਧੇਰੇ ਵੇਵਲੈਂਥਸ ਨੂੰ ਹਾਸਲ ਕਰਨ ਦੀ ਸਮਰੱਥਾ ਦੇ ਨਾਲ ਹੈਟਰੋਜੰਕਸ਼ਨ ਸੈੱਲ ਤਕਨਾਲੋਜੀ ਦੇ ਵਧੇਰੇ ਪ੍ਰਸਿੱਧ ਹੋਣ ਦੀ ਚਰਚਾ ਹੈ। ਚੀਨ ਵਿੱਚ ਜਿੰਕੋ ਸੋਲਰ ਨੇ ਪਹਿਲਾਂ ਹੀ 580 ਮੈਗਾਵਾਟ ਦਾ ਸੋਲਰ ਮੋਡਿਊਲ ਲਾਂਚ ਕੀਤਾ ਹੈ। ਪੈਨਾਸੋਨਿਕ ਐੱਚਆਈਟੀ ਸੋਲਰ ਪੈਨਲ ਪਹਿਲਾਂ ਹੀ ਭਾਰਤ ਵਿੱਚ 19.7 ਫੀਸਦੀ ਤੱਕ ਦੀ ਪੈਨਲ ਕੁਸ਼ਲਤਾ ਅਤੇ 22.09% ਤੱਕ ਦੀ ਸੈੱਲ ਕੁਸ਼ਲਤਾ ਦੇ ਨਾਲ ਵੇਚੇ ਜਾ ਰਹੇ ਹਨ। ਰੀਨਿਊਸਾਈਸ ਸੋਲਰ ਨੇ ਹਾਲ ਹੀ ਵਿੱਚ 505 ਵਾਟ ਪੀਕ ਆਊਟਪੁੱਟ ਅਤੇ 20.17 ਫੀਸਦੀ ਤੱਕ ਦੀ ਕੁਸ਼ਲਤਾ ਦੇ ਨਾਲ ਮੋਨੋ-ਫੇਸ਼ੀਅਲ ਮੋਡਿਊਲਜ਼ ਦੀ ਡੀਸੇਰਵ ਗਲਾਕਟਿਕ ਅਲਟਰਾ ਸੀਰੀਜ਼ ਲਾਂਚ ਕੀਤੀ, ਜਿਸ ਨਾਲ 505 ਵਾਟ ਪੀਕ ਤੱਕ ਪਹੁੰਚਣ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਹੈ। ਵਿਕਰਮ ਸੋਲਰ ਦੇ ਮੋਨੋਕ੍ਰਿਸਟਲਾਈਨ ਪੈਨਲਾਂ ਨੇ 20.56 ਫੀਸਦੀ ਦੀ ਕੁਸ਼ਲਤਾ ਨੂੰ ਛੂਹ ਲਿਆ ਹੈ।

2. ਲਿਥੀਅਮ ਬੈਟਰੀ

ਆਉਣ ਵਾਲੇ ਸਾਲਾਂ ਵਿੱਚ ਸਟੋਰੇਜ ਲਾਗਤਾਂ ਵਿੱਚ ਵੀ ਕਮੀ ਆਉਣ ਦੀ ਉਮੀਦ ਹੈ, ਜਿਸ ਨਾਲ ਵੱਖ-ਵੱਖ ਦੇਸ਼ਾਂ ਵਿੱਚ ਛੱਤ ਵਾਲੇ ਸੋਲਰ ਨੂੰ ਹੋਰ ਕਿਫਾਇਤੀ ਬਣਾਇਆ ਜਾਵੇਗਾ। ਭਾਰਤ ਲਿਥੀਅਮ ਬੈਟਰੀ ਨਿਰਮਾਣ ਨੂੰ ਤਰਜੀਹ ਦੇਵੇਗਾ। ਭਾਰਤ ਦੇ ਵਿੱਤ ਮੰਤਰੀ ਨੇ ਸੋਲਰ ਸੈੱਲ, ਲਿਥੀਅਮ ਬੈਟਰੀ ਸਟੋਰੇਜ ਅਤੇ ਇਲੈਕਟ੍ਰਿਕ ਵਾਹਨ ਬਣਾਉਣ ਲਈ ਵੱਡੀਆਂ ਫੈਕਟਰੀਆਂ ਬਣਾਉਣ ਲਈ ਵਿੱਤੀ ਪ੍ਰੋਤਸਾਹਨ ਦੇਣ ਦਾ ਵਾਅਦਾ ਕੀਤਾ ਹੈ। ਸਰਕਾਰ ਸਵੈਦੇਸ਼ੀ ਲਿਥੀਅਮ ਸੈੱਲ ਨਿਰਮਾਣ ਲਈ ਸਬਸਿਡੀਆਂ ਅਤੇ ਡਿਊਟੀ ਕਟੌਤੀਆਂ ਦੇ ਰੂਪ ਵਿੱਚ ਵਿੱਤੀ ਪ੍ਰੋਤਸਾਹਨ ਦੀ ਪੇਸ਼ਕਸ਼ ਕਰ ਰਹੀ ਹੈ, ਜਿਸ ਵਿੱਚ ਮਿਨੀਮਮ ਅਲਟਰਨੇਟ ਟੈਕਸ (ਐੱਮ.ਏ.ਟੀ.) ਵਿੱਚ 50% ਦੀ ਕਟੌਤੀ ਅਤੇ ਆਯਾਤ ਅਤੇ ਨਿਰਯਾਤ ਡਿਊਟੀਆਂ ਤੋਂ ਛੋਟ ਸ਼ਾਮਲ ਹੈ।

ਸੋਲਰ ਪੈਨਲ 'ਤੇ ਸਬਸਿਡੀ
ਨਿਰਮਾਤਾ ਅਤੇ ਲਿਥੀਅਮ ਬੈਟਰੀ

ਭਾਰਤ ਦੇ ਨਵੀਨ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਹਾਲ ਹੀ ਵਿੱਚ ਸੋਲਰ ਪੈਨਲ ਅਤੇ ਲਿਥੀਅਮ ਬੈਟਰੀ ਬਣਾਉਣ ਵਾਲੀਆਂ ਕੰਪਨੀਆਂ ਲਈ ਉਤਪਾਦਨ-ਲੰਿਕਡ ਪ੍ਰੋਤਸਾਹਨ ਦੀ ਘੋਸ਼ਣਾ ਕੀਤੀ ਹੈ। ਇਹ ਸਬਸਿਡੀ ਭਾਰਤੀ ਦੇ ਨਾਲ-ਨਾਲ ਭਾਰਤ ਦੀ ਧਰਤੀ 'ਤੇ ਉਤਪਾਦਨ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਵੀ ਮਿਲੇਗੀ। ਭਾਰਤ ਸਰਕਾਰ ਨੇ ਸੋਲਰ ਮੋਡਿਊਲ ਲਈ 4,500 ਕਰੋੜ ਰੁਪਏ ਅਤੇ ਬੈਟਰੀਆਂ ਲਈ 18,100 ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾਈ ਹੈ। ਇਹ ਸੋਲਰ ਸੈੱਲਾਂ ਦੇ ਨਾਲ-ਨਾਲ ਚੀਨ ਤੋਂ ਆਯਾਤ ਹੋਣ ਵਾਲੇ ਸੋਲਰ ਮੋਡਿਊਲਜ਼ 'ਤੇ ਵੀ ਕਸਟਮ ਡਿਊਟੀ ਲਗਾਉਣ ਦੀ ਸੰਭਾਵਨਾ ਤਲਾਸ਼ ਰਹੀ ਹੈ।

ਉਤਪਾਦਨ ਸਮਰੱਥਾ - ਘਰੇਲੂ ਨਿਰਮਾਣ ਦੀ ਮਦਦ ਕਰਨ ਲਈ, ਭਾਰਤ ਨੇ ਭਾਰਤ ਵਿੱਚ ਬੈਟਰੀ ਨਿਰਮਾਣ ਅਤੇ ਸੌਰ ਫੋਟੋਵੋਲਟੇਇਕ ਸੈੱਲਾਂ ਲਈ ਇੱਕ ਪੀਐੱਲਆਈ (ਉਤਪਾਦਨ ਨਾਲ ਜੁੜਿਆ ਪ੍ਰੋਤਸਾਹਨ) ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰ ਭਾਰਤ ਵਿੱਚ ਨਿਰਮਾਣ ਸਮਰੱਥਾ ਨੂੰ ਤਿੰਨ ਗੁਣਾ ਕਰਨ ਲਈ ਕੰਮ ਕਰੇਗੀ ।


ਖੇਤੀਬਾੜੀ ਬਜਟ 2020 ਤਾਜ਼ਾ ਅੱਪਡੇਟ:
(ਫਚਿਟੁਰੲ) ਪੰਪ ਸੈੱਟ ਨੂੰ ਸੌਰ ਊਰਜਾ ਨਾਲ ਜੋੜਨ ’ਤੇ ਕੰਮ
ਵਿੱਤ ਮੰਤਰੀਆਂ ਦੀਆਂ 10 ਵੱਡੀਆਂ ਗੱਲਾਂ
ਬੰਜਰ ਜ਼ਮੀਨ ਤੇ ਸੌਰ ਊਰਜਾ ਦਾ ਉਤਪਾਦਨ ਕਰਾਂਗੇ - ਨਿਰਮਲਾ

ਪ੍ਰਧਾਨ ਮੰਤਰੀ ਕੁਸੁਮ ਯੋਜਨਾ ਨੇ ਡੀਜ਼ਲ ਅਤੇ ਮਿੱਟੀ ਦੇ ਤੇਲ 'ਤੇ ਨਿਰਭਰਤਾ ਘਟਾ ਕੇ ਸਮਾਜਿਕ ਊਰਜਾ 'ਤੇ ਨਿਰਭਰ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਕੁੱਲ 20 ਲੱਖ ਕਿਸਾਨ ਸਟੈਂਡਾਲੋਨ ਸੋਲਰ ਪੰਪ ਲਗਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ 15 ਲੱਖ ਸੋਲਰਾਈਜ਼ ਗਰਿੱਡ ਨਾਲ ਜੁੜੇ ਪੰਪ ਸੈੱਟਾਂ ਦੀ ਮਦਦ ਕਰ ਸਕਦੀ ਹੈ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਕਿਸਾਨ ਸੌਰ ਊਰਜਾ ਲਈ ਬੰਜਰ ਜ਼ਮੀਨ ਦੀ ਵਰਤੋਂ ਵੀ ਕਰ ਸਕਦੇ ਹਨ ਅਤੇ ਇਸ ਤੋਂ ਆਪਣੀ ਰੋਜ਼ੀ-ਰੋਟੀ ਕਰ ਸਕਦੇ ਹਨ।

((Picture)) ਕੇਂਦਰੀ ਬਜਟ 2020
ਰੁਪਏ 220 ਬਿਲੀਅਨ (ਡਾਲਰ 3.08 ਬੀ)
ਵਿੱਤੀ ਸਾਲ 2020-21 ਲਈ ਬਿਜਲੀ ਤੇ ਨਵਿਆਉਣਯੋਗ ਊਰਜਾ ਖੇਤਰ ਲਈ

#IndiaBudget2020 - ਸਾਲ 2020-21 ਵਿੱਚ ਬਿਜਲੀ ਅਤੇ ਨਵਿਆਉਣਯੋਗ ਊਰਜਾ ਖੇਤਰ ਨੂੰ 22,000 ਕਰੋੜ ਰੁਪਏ ਮੁਹੱਈਆ ਕਰਵਾਏ ਜਾਣਗੇ।

2019 ਵਿੱਚ ਸੋਲਰ ਉਦਯੋਗ ਦੇ ਪੰਜ ਚੋਟੀ ਦੇ ਰੁਝਾਨ

ਮੰਤਰੀ ਮੰਡਲ ਨੇ ਸਾਲ 2022 ਤੱਕ ਰੂਫ਼ਟਾਪ ਸੋਲਰ ਪ੍ਰੋਜੈਕਟਾਂ ਤੋਂ 40,000 ਮੈਗਾਵਾਟ ਦੀ ਸੰਚਤ ਸਮਰੱਥਾ ਪ੍ਰਾਪਤ ਕਰਨ ਲਈ ਗਰਿੱਡ ਨਾਲ ਜੁੜੇ ਰੂਫ਼ਟਾਪ ਸੋਲਰ ਪ੍ਰੋਗਰਾਮ ਦੇ ਪੜਾਅ-2 ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧ ਵਿੱਚ, ਰਿਹਾਇਸ਼ੀ ਖੇਤਰ ਲਈ 3 ਕਿਲੋਵਾਟ ਸਮਰੱਥਾ ਤੱਕ ਦੇ ਆਰਟੀਐੱਸ ਸਿਸਟਮਸ ਲਈ 40% ਫੀਸਦੀ ਅਤੇ 3 ਕਿਲੋਵਾਟ ਤੋਂ 10 ਕਿਲੋਵਾਟ ਦੀ ਸਮਰੱਥਾ ਵਾਲੇ ਆਰਟੀਐੱਸ ਸਿਸਟਮਸ ਲਈ 20 ਫੀਸਦੀ ਕੇਂਦਰੀ ਵਿੱਤੀ ਸਹਾਇਤਾ ਹੈ। ਇਹ ਗਰੁੱਪ ਹਾਊਸਿੰਗ ਸੋਸਾਇਟੀਆਂ ਲਈ, ਸਾਂਝੇ ਖੇਤਰਾਂ ਲਈ ਬਿਜਲੀ ਦੀ ਸਪਲਾਈ ਲਈ ਆਰਟੀਐਸ ਪਲਾਂਟਾਂ ਲਈ 20% ਹੋਵੇਗਾ। ਸੰਸਥਾਗਤ, ਵਿਿਦਅਕ, ਸਮਾਜਿਕ, ਵਪਾਰਕ, ਸਰਕਾਰੀ ਅਦਾਰਿਆਂ ਲਈ ਕੋਈ ਕੇਂਦਰੀ ਵਿੱਤੀ ਸਹਾਇਤਾ ਉਪਲੱਬਧ ਨਹੀਂ ਹੋਵੇਗੀ।

ਛੱਤ ਉੱਪਰ ਲੱਗਣ ਵਾਲੇ ਸੋਲਰ ਪਾਵਰ ਸਿਸਟਮ ਦੀ ਪ੍ਰਸਿੱਧੀ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ। ਇਨ੍ਹਾਂ ਵਿੱਚ ਸੀਐੱਫਏ ਪ੍ਰਦਾਨ ਕਰਨਾ, ਰਾਜਾਂ ਨੂੰ ਨੈੱਟ/ਗਰੋਸ ਮੀਟਰਿੰਗ ਨਿਯਮਾਂ ਨੂੰ ਸੂਚਿਤ ਕਰਨ ਲਈ ਮਨਾਉਣਾ, ਡੀਜੀ ਐੱਸਐਂਡਡੀ ਰੇਟ ਕੰਟਰੈਕਟ ਅਤੇ ਸੂਰਿਆਮਿੱਤਰਾ ਪ੍ਰੋਗਰਾਮ ਸ਼ੁਰੂ ਕਰਨਾ, ਉਦਯੋਗਿਕ ਅਤੇ ਵਪਾਰਕ ਖੇਤਰਾਂ ਨੂੰ ਕਰਜ਼ਿਆਂ ਦੀ ਵੰਡ ਲਈ ਰਿਆਇਤੀ ਕਰਜ਼ੇ ਉਪਲੱਬਧ ਕਰਵਾਉਣਾ ਆਦਿ ਸ਼ਾਮਲ ਹੈ।

ਕੁਸੂਮ ਸਕੀਮ ਕਿਸਾਨਾਂ ਵਿੱਚ ਸੌਰ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਹੈ। ਇਸ ਯੋਜਨਾ ਦਾ ਉਦੇਸ਼ 34,000 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਵਿੱਤੀ ਸਹਾਇਤਾ ਦੇ ਨਾਲ 2022 ਤੱਕ 25,750 ਮੈਗਾਵਾਟ ਤੱਕ ਸੌਰ ਸਥਾਪਨਾਵਾਂ ਨੂੰ ਵਧਾਉਣਾ ਹੈ। ਇਸ ਸਕੀਮ ਵਿੱਚ 17.5 ਲੱਖ ਸੌਰ ਊਰਜਾ ਨਾਲ ਚੱਲਣ ਵਾਲੇ ਖੇਤੀ ਪੰਪਾਂ, ਨਵਿਆਉਣਯੋਗ ਪਾਵਰ ਪਲਾਂਟਾਂ ਨਾਲ ਜੁੜੇ 10,000 ਮੈਗਾਵਾਟ ਦੇ ਵਿਕੇਂਦਰੀਕ੍ਰਿਤ ਗਰਾਊਂਡ-ਮਾਊਂਟਿਡ ਗਰਿੱਡ ਅਤੇ ਸੌਰ ਊਰਜਾ ਖੇਤੀ ਪੰਪਾਂ ਨਾਲ ਜੁੜੇ 10 ਲੱਖ ਗਰਿੱਡ ਦੀ ਸੋਲਰਾਈਜੇਸ਼ਨ ਦੀਆਂ ਸਥਾਪਨਾਵਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ।

ਰੇਲ ਗੱਡੀਆਂ ਦੀ ਛੱਤ 'ਤੇ ਸੋਲਰ ਪੈਨਲ। ਰੇਲਵੇ ਨੇ ਸਾਰੀਆਂ ਮੌਸਮੀ ਸਥਿਤੀਆਂ ਵਿੱਚ ਇੱਕ ਸਾਲ ਲਈ ਵਿਸਤ੍ਰਿਤ ਟ੍ਰਾਇਲ ਕਰਨ ਲਈ ਉੱਤਰੀ ਅਤੇ ਦੱਖਣੀ ਰੇਲਵੇ ਵਿੱਚ ਦੋ ਦਿਨ ਚੱਲਣ ਵਾਲੀਆਂ ਇੰਟਰਸਿਟੀ ਰੇਲ ਗੱਡੀਆਂ ਦੇ ਜਨਰਲ ਕੋਚਾਂ ਅਤੇ ਉੱਤਰੀ ਰੇਲਵੇ ਦੇ ਕਾਲਕਾ-ਸ਼ਿਮਲਾ ਸੈਕਸ਼ਨ ਤੇ ਕਾਂਗੜਾ ਵੈਲੀ ਸੈਕਸ਼ਨ ਵਿੱਚ ਪਠਾਨਕੋਟ-ਜੋਗਿੰਦਰ ਨਗਰ ਰੂਟ 'ਤੇ ਚੱਲਣ ਵਾਲੇ 50% ਨੈਰੋ ਗੇਜ ਕੋਚਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਹੈ।

ਸਰਕਾਰ ਚੇਨਈ ਵਿੱਚ ਵਾਟਰ ਟ੍ਰੀਟਮੈਂਟ ਤੇ ਸੌਰ ਊਰਜਾ ’ਤੇ ਤਕਨਾਲੋਜੀ ਮਿਸ਼ਨ ਕੇਂਦਰ ਲਾਂਚ ਕਰੇਗੀ। 'ਮੇਕ ਇਨ ਇੰਡੀਆ' ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਨੇ ਸਿਲੀਕਾਨ ਸੋਲਰ ਸੈੱਲਾਂ, ਵੇਸਟ ਵਾਟਰ ਪ੍ਰਬੰਧਨ, ਵਾਟਰ ਟ੍ਰੀਟਮੈਂਟ, ਸੈਂਸਰ ਡਿਵੈਲਪਮੈਂਟ, ਸਟੋਰਮ ਵਾਟਰ ਪ੍ਰਬੰਧਨ ਅਤੇ ਵੰਡ ਅਤੇ ਸੰਗ੍ਰਹਿ ਪ੍ਰਣਾਲੀਆਂ ’ਤੇ ਬਿਹਤਰ ਖੋਜ ਲਈ ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਹੈ।

ਭਾਰਤ ਵਿੱਚ ਚੋਟੀ ਦੀਆਂ 10 ਸੋਲਰ ਕੰਪਨੀਆਂ, 2023

ਇਹ ਗੂਗਲ ਦੁਆਰਾ ਭਾਰਤ ਵਿੱਚ ਚੋਟੀ ਦੀਆਂ 10 ਸੋਲਰ ਕੰਪਨੀਆਂ/ਨਿਰਮਾਤਾਵਾਂ/ਬ੍ਰਾਂਡਾਂ ਦੀ ਸੂਚੀ ਪੇਸ਼ ਕੀਤੀ ਗਈ ਹੈ ਜੋ ਭਾਰਤ ਵਿੱਚ ਨਵੀਨਤਮ ਸੋਲਰ ਪੈਨਲਾਂ ਦੇ ਨਿਰਮਾਣ ਕਰਨ ਦੇ ਨਾਲ-ਨਾਲ ਮਾਰਕੀਟਿੰਗ ਵੀ ਕਰਦੀਆਂ ਹਨ।

#1. ਲੂਮ ਸੋਲਰ - "ਭਾਰਤੀ" ਨਿਰਮਾਤਾ

ਹਰਿਆਣਾ ਦੇ ਫਰੀਦਾਬਾਦ ਸਥਿਤ ਇਕ ਸਟਾਰਟਅੱਪ ਭਾਰਤ ਵਿੱਚ ਨਵੀਨਤਮ ਤਕਨਾਲੋਜੀ ਵਾਲੇ ਸੋਲਰ ਪੈਨਲ ਬਣਾ ਰਿਹਾ ਹੈ ਜੋ ਅਗਲੇ/ਪਿਛਲੇ ਪਾਸਿਓਂ ਬਿਜਲੀ ਉਤਪਾਦਨ ਕਰਦਾ ਹੈ। ਲੂਮ ਸੋਲਰ ਸੋਲਰ ਸਿਸਟਮ, ਸੋਲਰ ਪੈਨਲ, ਲਿਥੀਅਮ ਬੈਟਰੀ, ਸੋਲਰ ਇੰਵਰਟਰ ਅਤੇ ਸੋਲਰ ਚਾਰਜਰ ਵਰਗੇ ਅਤਿ ਆਧੁਨਿਕ ਤਕਨਾਲੋਜੀ ਸੋਲਰ ਉਤਪਾਦ ਮੁਹੱਈਆ ਕਰਵਾਉਂਦਾ ਹੈ ਜੋ ਕਿ ਪੂਰੇ ਭਾਰਤ ਵਿੱਚ 5-7 ਦਿਨਾਂ ਦੇ ਅੰਦਰ ਡਿਲੀਵਰ ਅਤੇ ਸਥਾਪਤ ਕਰ ਦਿੱਤੇ ਜਾਂਦੇ ਹਨ ਅਤੇ ਸਬਸਿਡੀ, ਨੈੱਟ ਮੀਟਰਿੰਗ ਲਈ ਸਰਕਾਰੀ ਪ੍ਰਵਾਨਗੀਆਂ ਪ੍ਰੇਸ਼ਾਨੀ ਮੁਕਤ ਹੈ। ਕੰਪਨੀ ਨੇ ਸੋਲਰ ਪੈਨਲਾਂ ਦੀ ਆਪਣੀ ਰੇਂਜ ਦਾ ਨਿਰਮਾਣ ਵੀ ਸ਼ੁਰੂ ਕਰ ਦਿੱਤਾ ਹੈ।

#2. ਵਿਕਰਮ ਸੋਲਰ – "ਭਾਰਤੀ" ਨਿਰਮਾਤਾ

ਵਿਕਰਮ ਸੋਲਰ ਪੀਵੀ ਸੋਲਰ ਮੋਡਿਊਲ ਦਾ ਨਿਰਮਾਤਾ ਹੈ, ਜਿਸਦਾ ਮੁੱਖ ਦਫਤਰ ਪੱਛਮੀ ਬੰਗਾਲ ਦੇ ਕੋਲਕਾਤਾ ਸ਼ਹਿਰ ਵਿਚ ਸਥਿਤ ਹੈ। ਇਹ ਵਿਕਰਮ ਗਰੁੱਪ ਆਫ਼ ਕੰਪਨੀਆਂ ਦਾ ਇੱਕ ਭਾਗ ਹੈ, ਜਿਸ ਕੋਲ ਇੰਜੀਨੀਅਰਿੰਗ ਅਤੇ ਨਿਰਮਾਣ ਗਤੀਵਿਧੀਆਂ ਵਿੱਚ ਚਾਰ ਦਹਾਕਿਆਂ ਤੋਂ ਵੱਧ ਦਾ ਅਨੁਭਵ ਹੈ। ਵਿਕਰਮ ਸੋਲਰ ਦੀ ਰੇਟਿਡ ਸਾਲਾਨਾ ਸੋਲਰ ਮੋਡਿਊਲ ਉਤਪਾਦਨ ਸਮਰੱਥਾ ਨੂੰ 1 ਗੀਗਾਵਾਟ ਤੱਕ ਅੱਪਗ੍ਰੇਡ ਕਰ ਦਿੱਤਾ ਗਿਆ ਹੈ। ਵਿਕਰਮ ਸੋਲਰ ਦੇ ਪੂਰੇ ਭਾਰਤ ਵਿੱਚ ਦਫਤਰ ਹਨ ਅਤੇ ਯੂਰਪ ਅਤੇ ਅਫਰੀਕਾ ਵਿੱਚ ਗਲੋਬਲ ਦਫਤਰ ਹਨ।

#3. ਟਾਟਾ ਸੋਲਰ - "ਭਾਰਤੀ" ਨਿਰਮਾਤਾ

ਟਾਟਾ ਸੋਲਰ ਕੋਲ ਭਾਰਤ ਵਿੱਚ ਸਭ ਤੋਂ ਵੱਡੇ ਅਤੇ ਪੁਰਾਣੇ ਸੋਲਰ ਪੈਨਲ ਨਿਰਮਾਣ ਸੰਚਾਲਨਾਂ ਵਿੱਚੋਂ ਇੱਕ ਹੈ। ਟਾਟਾ ਸੋਲਰ ਨਿਰਮਾਣ ਅਤੇ ਈਪੀਸੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਰੁੱਝਿਆ ਹੋਇਆ ਹੈ। ਕੰਪਨੀ ਦੀ ਰਿਹਾਇਸ਼ੀ ਵਰਗਾਂ ਅਤੇ ਉਦਯੋਗਿਕ, ਵਪਾਰਕ, ਆਨ-ਗਰਿੱਡ ਅਤੇ ਆਫ-ਗਰਿੱਡ ਸੋਲਰ ਪ੍ਰੋਜੈਕਟਾਂ ਵਿੱਚ ਇਕ ਮਜ਼ਬੂਤ ਮੌਜੂਦਗੀ ਹੈ। ਟਾਟਾ ਸੋਲਰ ਨੇ ਪਿਛਲੇ 20 ਸਾਲਾਂ ਵਿੱਚ, ਦੁਨੀਆ ਭਰ ਵਿੱਚ 1.4 ਗੀਗਾਵਾਟ ਦੇ ਕਰੀਬ ਸੋਲਰ ਮੋਡਿਊਲ ਭੇਜੇ ਹਨ ਅਤੇ ਭਾਰਤ ਵਿੱਚ 1.5 ਗੀਗਾਵਾਟ ਉਪਯੋਗਤਾ ਸਕੇਲ ਅਤੇ 200 ਮੈਗਾਵਾਟ ਦੇ ਰੂਫਟਾਪ ਸੋਲਰ ਪ੍ਰੋਜੈਕਟ ਸਥਾਪਿਤ ਕੀਤੇ ਹਨ।

#4. ਅਡਾਨੀ ਸੋਲਰ - "ਭਾਰਤੀ" ਨਿਰਮਾਤਾ

ਅਡਾਨੀ ਸੋਲਰ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ, ਜੋ ਕਿ ਭਾਰਤ ਵਿੱਚ ਇੱਕ ਪ੍ਰਮੁੱਖ ਉਦਯੋਗਿਕ ਸਮੂਹ ਹੈ। ਕੰਪਨੀ ਇੱਕ ਸਿੰਗਲ ਸਥਾਨ 'ਤੇ 1.2 ਗੀਗਾਵਾਟ ਦੀ ਸਮਰੱਥਾ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਗ੍ਰੀਨਫੀਲਡ ਸੋਲਰ ਨਿਰਮਾਣ ਪਲਾਂਟ ਵਿਕਸਿਤ ਕਰ ਰਹੀ ਹੈ। ਅਡਾਨੀ ਸੋਲਰ ਵੀ ਦੁਨੀਆ ਦੇ 15 ਸਭ ਤੋਂ ਵੱਡੇ ਯੂਟੀਲਿਟੀ ਸੋਲਰ ਪਾਵਰ ਡਿਵੈਲਪਰਾਂ ਵਿੱਚੋਂ ਇੱਕ ਹੈ। ਕੰਪਨੀ 1.5 ਗੀਗਾਵਾਟ+ ਸੈੱਲ ਅਤੇ ਮੋਡਿਊਲ ਸਮਰੱਥਾ ਨਾਲ ਭਾਰਤ ਦੀ ਸਭ ਤੋਂ ਵੱਡੀ ਸੋਲਰ ਸੈੱਲ ਅਤੇ ਮੋਡਿਊਲ ਨਿਰਮਾਤਾ ਹੈ।

#5. ਤ੍ਰਿਨਾ ਸੋਲਰ - "ਚੀਨ" ਨਿਰਮਾਤਾ

ਤ੍ਰਿਨਾ ਸੋਲਰ ਦੁਨੀਆ ਦੇ ਸਭ ਤੋਂ ਵੱਡੇ ਚੀਨੀ ਵਰਟੀਕਲੀ ਏਕੀਕ੍ਰਿਤ ਸੋਲਰ ਪੈਨਲ ਨਿਰਮਾਤਾਵਾਂ ਵਿੱਚੋਂ ਇੱਕ ਹੈ, ਜਿਸ ਦੀ ਸਥਾਪਨਾ ਕੀਤੀ ਗਈ ਹੈ। ਤ੍ਰਿਨਾ ਸੋਲਰ ਦੇ 2021 ਦੇ ਅੰਤ ਤੱਕ 50 ਗੀਗਾਵਾਟ ਦੀ ਕੁੱਲ ਮੋਡਿਊਲ ਅਸੈਂਬਲੀ ਨੇਮਪਲੇਟ ਕਪੈਸਿਟੀ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਕੰਪਨੀ ਘਰੇਲੂ ਵੰਡ, ਕੈਪਟਿਵ ਖਪਤ ਲਈ ਉਤਪਾਦਨ ਕਰਦੀ ਹੈ ਅਤੇ ਅਮਰੀਕਾ, ਯੂਰਪ, ਭਾਰਤ ਆਦਿ ਸਮੇਤ 100 ਤੋਂ ਵੱਧ ਪ੍ਰਮੁੱਖ ਕੌਮਾਂਤਰੀ ਬਾਜ਼ਾਰਾਂ ਵਿੱਚ ਭੇਜਦੀ ਹੈ। ਤ੍ਰਿਨਾ ਸੋਲਰ ਇੱਕ ਪ੍ਰਮੁੱਖ ਗਲੋਬਲ ਪੀਵੀ ਮੋਡਿਊਲ ਨਿਰਮਾਤਾ ਹੈ ਅਤੇ ਇਸਨੇ ਦੁਨੀਆ ਭਰ ਵਿੱਚ 56 ਗੀਗਾਵਾਟ ਤੋਂ ਵੱਧ ਸੋਲਰ ਮੋਡਿਊਲ ਡਲਿਵਰ ਕੀਤੇ ਹਨ। ਕੰਪਨੀ ਦੀ ਡਾਊਨਸਟ੍ਰੀਮ ਪ੍ਰੋਜੈਕਟ ਕਾਰੋਬਾਰ ਵਿੱਚ ਵੀ ਮੌਜੂਦਗੀ ਹੈ। ਤ੍ਰਿਨਾ ਸੋਲਰ ਪੈਨਲ ਉੱਚ ਗੁਣਵੱਤਾ ਅਤੇ ਸਮਰੱਥਾ ਦੋਵਾਂ ਲਈ ਜਾਣੇ ਜਾਂਦੇ ਹਨ।

# 6. ਕੈਨੇਡੀਅਨ ਸੋਲਰ - "ਚੀਨ" ਨਿਰਮਾਤਾ

ਕੈਨੇਡੀਅਨ ਸੋਲਰ ਦਾ ਮੁੱਖ ਦਫਤਰ ਕੈਨੇਡਾ ਵਿੱਚ ਹੈ, ਪਰ ਇਸਦਾ ਜ਼ਿਆਦਾਤਰ ਨਿਰਮਾਣ ਚੀਨ ਵਿੱਚ ਹੁੰਦਾ ਹੈ। ਪਿਛਲੇ 17 ਸਾਲਾਂ ਵਿੱਚ, ਕੈਨੇਡੀਅਨ ਸੋਲਰ ਨੇ 9 ਗੀਗਾਵਾਟ ਮੋਡਿਊਲ ਨਿਰਮਾਣ ਸਮਰੱਥਾ ਦਾ ਸਫਲਤਾਪੂਰਵਕ ਨਿਰਮਾਣ ਕੀਤਾ ਹੈ ਅਤੇ ਦੁਨੀਆ ਭਰ ਦੇ 150 ਤੋਂ ਵੱਧ ਦੇਸ਼ਾਂ ਵਿੱਚ ਗਾਹਕਾਂ ਨੂੰ 29 ਗੀਗਾਵਾਟ ਤੋਂ ਵੱਧ ਦੇ ਸੋਲਰ ਮੋਡਿਊਲ ਡਲਿਵਰ ਕੀਤੇ ਹਨ। ਇਸ ਕੋਲ ਉਪਯੋਗਤਾ-ਸਕੇਲ ਪਾਵਰ ਪ੍ਰੋਜੈਕਟਾਂ ਦੀ ਭੂਗੋਲਿਕ ਤੌਰ 'ਤੇ ਵਿਿਭੰਨ ਪਾਈਪਲਾਈਨ ਵੀ ਹੈ ਅਤੇ ਇਹ ਵਿਸ਼ਵ ਪੱਧਰ 'ਤੇ ਪ੍ਰਮੁੱਖ ਸੋਲਰ ਡਿਵੈਲਪਰਾਂ ਵਿੱਚੋਂ ਇੱਕ ਹੈ।

#7. ਪੈਨਾਸੋਨਿਕ - "ਉੱਤਰੀ ਅਮਰੀਕਾ" ਨਿਰਮਾਤਾ

ਨੇਵਾਰਕ, ਉੱਤਰੀ ਅਮਰੀਕਾ ਦੀ ਐੱਨਜੇ-ਅਧਾਰਤ ਪੈਨਾਸੋਨਿਕ ਕਾਰਪੋਰੇਸ਼ਨ ਖੇਤਰ ਭਰ ਵਿੱਚ ਕਾਰੋਬਾਰ, ਸਰਕਾਰੀ ਏਜੰਸੀਆਂ ਅਤੇ ਖਪਤਕਾਰਾਂ ਲਈ ਇੱਕ  ਏਕੀਕ੍ਰਿਤ ਤੇ ਪ੍ਰਮੁੱਖ ਤਕਨਾਲੋਜੀ ਭਾਈਵਾਲ ਹੈ।

#8. ਜੇਏ ਸੋਲਰ - "ਚੀਨ" ਨਿਰਮਾਤਾ

ਜੇਏ ਸੋਲਰ ਹੋਲਡਿੰਗਸ ਸ਼ੰਘਈ ਦੇ ਯਾਂਗਪੂ ਜ਼ਿਲ੍ਹੇ ਵਿੱਚ ਸਥਾਪਿਤ ਇੱਕ ਸੌਰ ਡਿਵੈਲਪਮੈਂਟ ਕੰਪਨੀ ਹੈ। ਉਹ ਸੋਲਰ ਸੈੱਲ ਅਤੇ ਸੋਲਰ ਮੋਡਿਊਲ ਉਤਪਾਦਾਂ ਨੂੰ ਡਿਜਾਇਨ, ਡਿਵੈਲਪ, ਨਿਰਮਾਣ ਅਤੇ ਵੇਚਦੇ ਹਨ ਅਤੇ ਇਹ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਵਿੱਚ ਅਧਾਰਤ ਹਨ।

#9. ਆਰਈਸੀ - "ਨਾਰਵੇ" ਨਿਰਮਾਤਾ

ਸਾਲ 1996 ਵਿੱਚ ਸਥਾਪਿਤ, ਆਰਈਸੀ ਗਰੁੱਪ ਇੱਕ ਅੰਤਰਰਾਸ਼ਟਰੀ ਪ੍ਰਮੁੱਖ ਸੌਰ ਊਰਜਾ ਕੰਪਨੀ ਹੈ ਜੋ ਸਵੱਛ, ਕਿਫਾਇਤੀ ਸੌਰ ਊਰਜਾ ਨਾਲ ਖਪਤਕਾਰਾਂ ਦੇ ਸ਼ਕਤੀਕਰਨ ਨੂੰ ਸਮਰਪਿਤ ਹੈ। ਸੋਲਰ ਦੇ ਸਭ ਤੋਂ ਭਰੋਸੇਮੰਦ ਹੋਣ ਦੇ ਨਾਤੇ, ਆਰਈਸੀ ਉੱਚ ਗੁਣਵੱਤਾ, ਨਵੀਨਤਾ ਅਤੇ ਇਸ ਦੁਆਰਾ ਨਿਰਮਿਤ ਸੋਲਰ ਸਮੱਗਰੀਆਂ ਅਤੇ ਸੋਲਰ ਪੈਨਲਾਂ ਵਿੱਚ ਘੱਟ ਕਾਰਬਨ ਫੁੱਟਪ੍ਰਿੰਟ ਲਈ ਵਚਨਬੱਧ ਹੈ। ਕੰਪਨੀ ਦਾ ਨਾਰਵੇ ਵਿੱਚ ਮੁੱਖ ਦਫਤਰ ਤੇ ਸਿੰਗਾਪੁਰ ਵਿੱਚ ਸੰਚਾਲਨ ਹੈੱਡਕੁਆਰਟਰ ਹੈ। ਇਸਦੇ ਨਾਲ ਉੱਤਰੀ ਅਮਰੀਕਾ, ਯੂਰਪ ਅਤੇ ਏਸ਼ੀਆ-ਪ੍ਰਸ਼ਾਂਤ ਵਿੱਚ ਖੇਤਰੀ ਹੱਬ ਵੀ ਹਨ।

#10. ਫਸਟ ਸੋਲਰ - "ਯੂਐੱਸ" ਨਿਰਮਾਤਾ

ਫਸਟ ਸੋਲਰ ਯੂਐੱਸ ਵਿੱਚ ਇੱਕ ਪ੍ਰਮੁੱਖ ਥਿਨ-ਫਿਲਮ ਪੈਨਲ ਕੰਪਨੀ ਹੈ। ਫਸਟ ਸੋਲਰ ਉੱਨਤ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਵਿਆਪਕ ਪੀਵੀ ਸੋਲਰ ਪ੍ਰਣਾਲੀਆਂ ਦਾ ਇੱਕ ਪ੍ਰਮੁੱਖ ਗਲੋਬਲ ਪ੍ਰਦਾਤਾ ਹੈ। ਇਹ ਭਾਰਤ ਵਿੱਚ ਇੱਕ ਪ੍ਰਮੁੱਖ ਥਿਨ-ਫਿਲਮ ਮੋਡਿਊਲ ਸਪਲਾਇਰ ਵੀ ਹੈ, ਕਿਉਂਕਿ ਤਕਨਾਲੋਜੀ ਦੇਸ਼ ਦੇ ਮੌਸਮ ਦੇ ਹਾਲਾਤਾਂ ਦੇ ਬਿਲਕੁੱਲ ਅਨੁਕੂਲ ਹੈ। ਫਸਟ ਸੋਲਰ ਦੀ ਯੂਐੱਸਏ ਅਤੇ ਭਾਰਤ ਤੋਂ ਇਲਾਵਾ ਹੋਰਨਾਂ ਦੇਸ਼ਾਂ ਵਿੱਚ ਵੀ ਵਿਆਪਕ ਭੂਗੋਲਿਕ ਮੌਜੂਦਗੀ ਹੈ, ਜੋ ਕਿ ਦੁਨੀਆ ਭਰ ਵਿੱਚ 175 ਗੀਗਾਵਾਟ ਤੋਂ ਵੱਧ ਸੋਲਰ ਮੋਡਿਊਲ ਵੇਚਦਾ ਹੈ।

ਸਿੱਟਾ

ਇਹ ਸਾਰੀਆਂ ਕੰਪਨੀਆਂ ਭਾਰਤ ਦੇ ਸੌਰ ਊਰਜਾ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੀਆਂ। ਟੀਈਆਰਆਈ ਦੇ ਅਨੁਸਾਰ, ਭਾਰਤ ਵਿੱਚ ਸੌਰ ਊਰਜਾ ਉਤਪਾਦਨ ਦੀ ਲਾਗਤ 2030 ਤੱਕ ਘਟੋ-ਘੱਟ 1.9 ਰੁਪਏ ਪ੍ਰਤੀ ਯੂਨਿਟ ਤੱਕ ਘਟਣ ਦੀ ਉਮੀਦ ਹੈ। ਤਕਨਾਲੋਜੀ ਦੀ ਤਰੱਕੀ ਦੇ ਨਾਲ ਹੋਰ ਲਾਗਤਾਂ ਵੀ ਘਟਦੀਆਂ ਰਹਿਣੀਆਂ ਚਾਹੀਦੀਆਂ ਹਨ, ਪੌਣ ਅਤੇ ਸੌਰ ਦੀ ਲਾਗਤ ਕ੍ਰਮਵਾਰ 2.3-2.6 ਰੁਪਏ ਪ੍ਰਤੀ ਕੇਡਬਲਿਊਐੱਚ ਅਤੇ 1.9-2.3 ਰੁਪਏ ਪ੍ਰਤੀ ਕੇਡਬਲਿਊਐੱਚ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਸਟੋਰੇਜ ਦੀ ਲਾਗਤ ਵੀ ਲਗਭਗ 70% ਘਟਣ ਦੀ ਉਮੀਦ ਹੈ। ਇਹ ਸਾਰੇ ਭਵਿੱਖੀ ਰੁਝਾਨ ਆਉਣ ਵਾਲੇ ਸਮੇਂ ਵਿੱਚ ਸੌਰ ਉਦਯੋਗ ਨੂੰ ਭਾਰਤ ਵਿੱਚ ਇੱਕ ਪ੍ਰਮੁੱਖ ਉਦਯੋਗ ਵਜੋਂ ਸਥਾਪਿਤ ਕਰਨਗੇ।

Leave a comment