ਸਭ ਤੋਂ ਵਧੀਆ ਸੋਲਰ ਪੈਨਲ ਕਿਵੇਂ ਖ਼ਰੀਦੇ ਜਾਣ?

ਸੋਲਰ ਪੈਨਲ ਖ਼ਰੀਦਣਾ ਇਕਲੌਤਾ ਸਭ ਤੋਂ ਵਧੀਆ ਫ਼ੈਸਲਾ ਹੋ ਸਕਦਾ ਹੈ ਜਿਹੜਾ ਤੁਸੀਂ ਵਾਤਾਵਰਣ ਅਤੇ ਆਰਥਿਤ ਸਥਿਤੀ ਨੂੰ ਵੀ ਧਿਆਨ ਵਿਚ ਰੱਖ ਕੇ ਲਿਆ ਹੈ। ਲਾਗਤ ਅਤੇ ਤਕਨੀਕ ’ਚ ਸੁਧਾਰ ਹੌਲੀ-ਹੌਲੀ ਸੋਲਰ ਪਾਵਰ ਪਲਾਂਟਾਂ ਨੂੰ ਵੱਡੇ ਅਦਾਰਿਆਂ ਲਈ ਹੀ ਨਹੀਂ ਸਗੋਂ ਨਿੱਜੀ ਖ਼ਰੀਦਦਦਾਰਾਂ ਲਈ ਵੀ ਕਾਰਗਰ ਬਦਲ ਬਣਾ ਰਹੇ ਹਨ। ਇਸ ਫ਼ੈਸਲੇ ਲਈ ਅਪਣੇ ਆਪ ਨੂੰ ਥਾਪੜਾ ਦਿਉ। ਅਗਲਾ ਵੱਡਾ ਸਵਾਲ ਹੈ ਸੋਲਰ ਪੈਨਲ ਦੇ ਵਿਸ਼ੇਸ਼ ਬ੍ਰਾਂਡ ਦੀ ਚੋਣ ਕਰਨਾ। ਸੋਲਰ ਪਾਵਰ ਉਪਕਰਨ ਵੇਚਣ ਵਾਲੀਆਂ ਭਾਰੀ ਗਿਣਤੀ ਵਿਚ ਕੰਪਨੀਆਂ ਹਨ ਅਤੇ ਨਵੇਂ ਖ਼ਰੀਦਦਾਰ ਲਈ ਫ਼ੈਸਲਾ ਕਰਨਾ ਉਲਝਣ ਵਾਲਾ ਕੰਮ ਹੋ ਸਕਦਾ ਹੈ ਕਿਉਂਕਿ ਸੋਲਰ ਖ਼ਰੀਦਣ ’ਤੇ ਇਕਮੁਸ਼ਤ ਭਾਰੀ ਨਿਵੇਸ਼ ਹੁੰਦਾ ਹੈ। ਆਖ਼ਰੀ ਫ਼ੈਸਲਾ ਕਈ ਕਾਰਕਾਂ ’ਤੇ ਨਿਰਭਰ ਕਰਦਾ ਹੈ ਜਿਵੇਂ ਤੁਹਾਡੀਆਂ ਊਰਜਾ ਲੋੜਾਂ ਅਤੇ ਭਰੋਸੇਯੋਗ ਸੋਲਰ ਭਾਈਵਾਲ, ਜਿਹੜਾ ਸੋਲਰ ਪਲਾਂਟ ਲਗਾਉਣ ’ਚ ਹੀ ਤੁਹਾਡੀ ਮਦਦ ਨਾ ਕਰੇ ਸਗੋਂ ਇਸ ਦੀ ਵਾਰੰਟੀਪੂਰੀ ਕਰਾਉਣ ਪੱਖੋਂ ਵੀ ਤੁਹਾਡਾ ਮਦਦਗਾਰ ਸਾਬਤ ਹੋਵੇ।

ਭਾਵੇਂ ਸੋਲਰ ਪੈਨਲ ਦੇ ਤਕਨੀਕੀ ਮਾਪਦੰਡਾਂ ਦਾ ਅਧਿਐਨ ਕਰਨਾ ਅਹਿਮ ਹੁੰਦਾ ਹੈ ਪਰ ਸਭ ਤੋਂ ਪਹਿਲਾ ਕਦਮ ਸੋਲਰ ਪੈਨਲ ਦੇ ਬੁਨਿਆਦੀ ਪੱਖਾਂ ਬਾਰੇ ਅਧਿਐਨ ਕਰਨਾ ਹੁੰਦਾ ਹੈ। ਸੋਲਰ ਸਿਸਟਮ ਲਗਾਉਣ ’ਚ ਭਾਰੀ ਨਿਵੇਸ਼ ਦੀ ਲੋੜ ਹੁੰਦੀ ਹੈ ਅਤੇ ਇਹ ਤੁਹਾਡੀ ਸੰਪਤੀ ਲਈ ਜੀਵਨ ਭਰ ਦਾ ਫ਼ੈਸਲਾ ਹੁੰਦਾ ਹੈ। ਇਸ ਲਈ, ਸਾਰੇ ਪੱਖਾਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ। ਕਾਰਜ-ਕੁਸ਼ਲਤਾ, ਵਾਰੰਟੀ, ਤਾਪਮਾਨ-ਕਾਰਕ ਅਤੇ ਹੰਢਣਸਾਰਤਾ ਜਿਹੇ ਮਾਪਦੰਡ ਲੋੜੀਂਦੇ ਪੈਨਲਾਂ ਦੀ ਗਿਣਤੀ ਅਤੇ ਵਿਕਰੇਤਾ, ਬਾਰੇ ਫ਼ੈਸਲਾ ਕਰਨ ’ਚ ਕਾਫ਼ੀ ਮਦਦਗਾਰ ਸਾਬਤ ਹੋਣਗੇ, ਜੋ ਬਦਲੇ ਵਿਚ ਕੁਲ ਪੂੰਜੀਗਤ ਖ਼ਰਚਾ ਤੈਅ ਕਰਨਗੇ।

ਆਉ, ਉਪਰ ਦੱਸੇ ਕਾਰਕਾਂ ਦੇ ਆਧਾਰ ’ਤੇ ਭਾਰਤ ਦੇ ਕੁਝ ਮੋਹਰੀ ਸੋਲਰ ਪੈਨਲ ਬ੍ਰਾਂਡਾਂ ’ਤੇ ਝਾਤ ਮਾਰਦੇ ਹਾਂ। (Some of the leading solar panel brands in India)

1. ਕਾਰਜ-ਕੁਸ਼ਲਤਾ (Efficiency)

ਇਕ ਸੋਲਰ ਪੈਨਲ ਦੀ ਕੁਸ਼ਲਤਾ ਦਾ ਹਿਸਾਬ ਸੂਰਜ ਦੀ ਰੌਸ਼ਨੀ ਦੀ ਮਿਕਦਾਰ ਦੁਆਰਾ ਲਗਾਇਆ ਜਾਂਦਾ ਹੈ ਜੋ ਇਹ ਖੇਤਰ ਦੀ ਪ੍ਰਤੀ ਯੂਨਿਟ ਬਿਜਲੀ ਵਿਚ ਬਦਲਦਾ ਹੈ। ਜੇ ਸੋਲਰ ਪੈਨਲ ਜ਼ਿਆਦਾ ਕੁਸ਼ਲ ਹੈ ਤਾਂ ਛੱਤ ਵਾਲੇ ਸੂਰਜੀ ਸਿਸਟਮ ਦੀ ਸਮੁੱਚੀ ਕੁਸ਼ਲਤਾ ਵੀ ਵਧ ਜਾਂਦੀ ਹੈ। ਪੈਨਲਾਂ ਦੀ ਕੁਸ਼ਲਤਾ ਸਮੁੱਚੇ ਸੋਲਰ ਸਿਸਟਮ ਦੇ ਅਸਰਦਾਰ ਕਾਰਜ ਵਿਚ ਵੱਡੀ ਭੂਮਿਕਾ ਨਿਭਾਉਂਦੀ ਹੈ, ਇਸ ਲਈ ਇਸ ਦੀ ਚੋਣ ਕਰਦੇ ਸਮੇਂ ਸਿਆਣਪ ਵਰਤਣੀ ਚਾਹੀਦੀ ਹੈ। ਵਧੇਰੇ ਕੁਸ਼ਲ ਸੋਲਰ ਪੈਨਲ ਦਾ ਨਤੀਜਾ ਇਹ ਨਿਕਲਦਾ ਹੈ ਕਿ ਘੱਟ ਗਿਣਤੀ ਵਿਚ ਪੈਨਲ ਲਗਾਉਣੇ ਪੈਂਦੇ ਹਨ ਅਤੇ ਇਸ ਤਰ੍ਹਾਂ ਘੱਟ ਪੂੰਜੀਗਤ ਵਹਾਅ ਹੁੰਦਾ ਹੈ।

ਟਰਿਨਾ ਸੋਲਰ ਜਿਹੀਆਂ ਟਾਇਰ 1 ਚੀਨੀ ਕੰਪਨੀਆਂ ਨੇ ਅਪਣੇ ਸਨਅਤੀ ਤੌਰ ’ਤੇ ਬਣਾਏ ਪੀ-ਟਾਈਪ ਮੋਨੋਕਰਿਟਲਾੀਨ ਸੈੱਲਾਂ ਲਈ 17.8 ਫ਼ੀਸਦੀ ਔਸਤਨ ਕੁਸ਼ਲਤਾ ਦਾ ਐਲਾਨ ਕੀਤਾ ਹੈ ਜਦਕਿ ‘ਸਨ ਪਾਵਰ’ ਕੰਪਨੀ ਨਵਾਂ 24.1 ਫ਼ੀਸਦੀ ਸੋਲਰ ਪੈਨਲ ਕੁਸ਼ਲਤਾ ਰੀਕਾਰਡ ਹਾਸਲ ਕਰਨ ਦਾ ਦਾਅਵਾ ਕਰਦੀ ਹੈ।

ਸੋਲਰ ਪੈਨਲ ਦੀ ਕੁਸ਼ਲਤਾ ਦਾ ਹਿਸਾਬ ਕਿਵੇਂ ਲਾਉਣਾ ਹੈ-

ਹੇਠਲੀ ਤਸਵੀਰ ਵਿਚ, ਅਸੀਂ ਇਕ ਫ਼ਾਰਮੂਲਾ ਦਿਤਾ ਹੈ ਕਿ ਕਿਵੇਂ ਤੁਸੀਂ ਸੋਲਰ ਮਾਡਿਊਲ ਦੀ ਕੁਸ਼ਲਤਾ ਦਾ ਹਿਸਾਬ ਲਾ ਸਕਦੇ ਹੋ।

ਇਥੇ ਅਸੀਂ ਲੂਮ ਸੋਲਰ 350 ਵਾਟ ਮੋਨੋ ਪੈਨਲ ਦੀ ਮਿਸਾਲ ਲੈ ਰਹੇ ਹਾਂ।

ਸੋਲਰ ਮਾਡਿਊਲ ਦੀ ਕੁਸ਼ਲਤਾ ਦਾ ਹਿਸਾਬ ਕਿਵੇਂ ਲਾਈਏ

ਕੁਸ਼ਲਤਾ =ਆਊਟਪੁਟ ਪਾਵਰ ਪ੍ਰਤੀ ਐਮ2

ਇਨਪੁਟ ਪਾਵਰ ਪ੍ਰਤੀ ਐਮ2

ਪੀਮੈਕਸ/ਏਰੀਆ ਐਮ2

ਇਨਪੁਟ ਪਾਵਰ/ਏਰੀਆ2

ਆਊਟਪੁਟ ਪਾਵਰ ਮਾਡਿਊਲ ਤੋਂ ਆਊਟਪੁਟ ਡੀਸੀ ਪਾਵਰ (ਪੀਐਮਕਸ)

ਇਨਪੁਟ ਪਾਵਰ ਐਸਟੀਐਸ ’ਤੇ ਸੂਰਜੀ ਰੁਕਾਵਟ (1000ਡਬਲਿਊ)

ਕੁਸ਼ਲਤਾ ਪੱਖੋਂ ਸਭ ਤੋਂ ਵਧੀਆ ਸੋਲਰ ਪੈਨਲ

ਨਿਰਮਾਤਾ ਕੁਸ਼ਲਤਾ

ਲੂਮ ਸੋਲਰ 22 ਫ਼ੀਸਦੀ

ਵਾਰੀ 18 ਫ਼ੀਸਦੀ

ਟਾਟਾ ਪਾਵਰ ਸੋਲਰ 18 ਫ਼ੀਸਦੀ

ਲਿਊਮੀਨਸ 18 ਫ਼ੀਸਦੀ

ਲਿਵਗਾਰਡ 18 ਫ਼ੀਸਦੀ

ਵਿਕਰਮ ਸੋਲਰ 18 ਫ਼ੀਸਦੀ

ਯੂਟੀਐਲ 18 ਫ਼ੀਸਦੀ

ਰੇਨੀਸਅਸ 18 ਫ਼ੀਸਦੀ

ਅਦਾਨੀ 18 ਫ਼ੀਸਦੀ

2. ਵਾਰੰਟੀ (Warranty)

ਵਾਰੰਟੀ ਦੇ ਆਧਾਰ ’ਤੇ ਸੋਲਰ ਪੈਨਲ ਦੀ ਚੋਣ ਕਰਨਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਕਈ ਕੰਪਨੀਆਂ ਬਾਅਦ ਵਿਚ ਸ਼ਾਇਦ ਅਪਣਾ ਵਾਅਦਾ ਪੂਰਾ ਕਰਨ ਲਈ ਤੁਹਾਡੀਆਂ ਮਦਦਗਾਰ ਨਾ ਹੋਣ। ਸੋਲਰ ਕੰਪਨੀਆਂ ਨੂੰ ਉਤਪਾਦਾਂ ਦੀਆਂ ਘੱਟ ਰਹੀਆਂ ਕੀਮਤਾਂ ਦੇ ਰੂਪ ਵਿਚ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਛੋਟੀਆਂ ਕੰਪਨੀਆਂ ਨੂੰ ਬਾਜ਼ਾਰ ਵਿਚ ਕਾਇਮ ਰਹਿਣਾ ਮੁਸ਼ਕਲ ਲੱਗ ਰਿਹਾ ਹੈ। ਸੋਲਰ ਪੈਨਲ ਲੰਮੇ ਸਮੇਂ ਦਾ ਨਿਵੇਸ਼ ਹਨ ਅਤੇ ਗਾਹਕ ਭਰੋਸੇਯੋਗ ਭਾਈਵਾਲਾਂ ਨਾਲ ਕੰਮ ਕਰਨਾ ਲੋਚਦੇ ਹਨ, ਇਸ ਲਈ ਇਹ ਤੈਅ ਕਰਨ ਵਿਚ ਵਾਰੰਟੀ ਅਹਿਮ ਰੋਲ ਅਦਾ ਕਰਦੀ ਹੈ ਕਿ ਸੋਲਰ ਪੈਨਲ ਵਿਕਰੇਤਾ ਕੌਣਾ ਹੋਵੇਗਾ।

ਬ੍ਰਾਂਡ ਸੋਲਰ ਪੈਨਲਾਂ ਦੀ ਵਾਰੰਟੀ

ਲੂਮ ਸੋਲਰ 10 ਸਾਲਾਂ ਦੀ ਉਤਪਾਦ ਵਾਰੰਟੀ ਅਤੇ 25 ਸਾਲਾਂ ਦੀ ਲਾਇਨੀਅਰ ਪਾਵਰ ਪਰਫ਼ਾਰਮੈਂਸ ਵਾਰੰਟੀ ਤੇ ਨਾਲ ਹੀ ਪਹਿਲੇ ਸਾਲ ਆਊਟਪੁਟ ’ਚ ਕਮੀ ਲਈ 2.5 ਫ਼ੀਸਦੀ ਅਤੇ 2 ਤੋਂ 25 ਸਾਲ ਤਕ 0.67 ਫ਼ੀਸਦੀ

ਲਿਊਮੀਨਸ ਘੱਟੋ-ਘੱਟ ਊਰਜਾ ਦੇ 90 ਫ਼ੀਸਦ ’ਤੇ 10 ਸਾਲਾਂ ਦੀ ਵਾਰੰਟੀ ਅਤੇ ਨਾਮੀਨਲ ਪਾਵਰ ਦੇ 80 ਫ਼ੀਸਦ ’ਤੇ 25 ਸਾਲ

ਮਾਈਕਰੋਟੈੱਕ ਨਿਰਮਾਣ ਖ਼ਰਾਬੀ ’ਤੇ 1 ਸਾਲ ਅਤੇ 25 ਸਾਲ ਦੀ ਕਾਰਗੁਜ਼ਾਰੀ ਵਾਰੰਟੀ

3. ਤਾਪਮਾਨ ਗੁਣਾਂਕ (Temperature Coefficient)

ਭਾਵੇਂ ਸੋਲਰ ਪੈਨਲਾਂ ਦੇ ਸਹੀ ਕਾਰਜ ਲਈ ਸੂਰਜੀ ਰੌਸ਼ਨੀ ਮਹੱਤਵਪੂਰਨ ਹੈ ਪਰ ਬਹੁਤ ਜ਼ਿਆਦਾ ਤਾਪਮਾਨ ਵਿਗਾੜ ਪੈਦਾ ਕਰ ਸਕਦਾ ਹੈ। ਤਾਪਮਾਨ ਸਹਿ-ਕੁਸ਼ਲਤਾ ਜਾਂ ਗੁਣਾਂਕ ਨੂੰ ਸੋਲਰ ਪੈਨਲਾਂ ਦੇ ਕਾਰਜ ਸਬੰਧੀ ਉਚ ਤਾਪਮਾਨ ਦੇ ਅਸਰ ਵਜੋਂ ਮਾਪਿਆ ਜਾਂਦਾ ਹੈ। ਜਿੰਨਾ ਘੱਟ ਤਾਪਮਾਨ ਹੋਵੇਗਾ, ਓਨੀ ਬਿਹਤਰ ਕਾਰਗੁਜ਼ਾਰੀ ਹੋਵੇਗੀ।

ਆਉ ਤਾਪਮਾਨ ਗੁਣਾਂਕ ਬਾਰੇ ਜਾਣੀਏ।

ਆਮ ਤਾਪਮਾਨ 25*ਸੀ

ਜੇ ਤਾਪਮਾਨ 25*ਸੀ ਹੈ ਤਾਂ ਕੀ ਹੋਵੇਗਾ।

. ਬਿਜਲੀ ਘੱਟ ਜਾਵੇਗੀ

.ਵੋਲਟੇਜ ਘੱਟ ਜਾਵੇਗੀ ਅਤੇ

. ਕਰੰਟ ਵੱਧ ਜਾਵੇਗਾ।

ਮਿਸਾਲ ਵਜੋਂ, ਜੇ ਤੁਸੀਂ 350 ਵਾਟ ਦਾ ਸੋਲਰ ਪੈਨਲ ਲਗਾਇਆ ਹੈ ਅਤੇ ਤਾਪਮਾਨ 25*ਸੀ ਹੈ (ਮਿਸਾਲ ਵਜੋਂ ਜੇ ਵਾਤਾਵਰਣ ਦਾ ਤਾਪਮਾਨ 35*ਸੀ ਹੈ ਤਾਂ ਸੋਲਰ ਪੈਨਲ ਤਾਪਮਾਨ 45 ਤੋਂ 55* ਸੀ ਹੋਵੇਗਾ), ਤਾਂ ਤੁਹਾਨੂੰ ਨਿਮਨਲਿਖਤ ਕਰੰਟ ਅਤੇ ਵੋਲਟੇਜ ਮਿਲਣਗੇ।

ਜੇ ਤਾਪਮਾਨ 25*ਸੀ

ਸੋਲਰ ਪੈਨਲ ਦਾ ਆਊਟਡੋਰ ਵੋਲਟੇਜ, ਕਰੰਟ ਅਤੇ ਊਰਜਾ ਮਾਪ

ਸੋਲਰ ਪੈਨਲ ਦਾ ਵੀਓਸੀ ਐਂਟਰ ਕਰੋ 44.91 ਵੋਲਟ

ਸੋਲਰ ਪੈਨਲ ਦਾ ਆਈਐਸਸੀ ਐਂਟਰ ਕਰੋ 9.31 ਏਐਮਪੀ

ਸੋਲਰ ਪੈਨਲ ਦਾ ਪੀਐਮਕਸ ਐਂਟਰ ਕਰੋ 350.00 ਵਾਟ

ਸੋਲਰ ਪੈਨਲ ਸਰਫ਼ੇਸ ਦਾ ਤਾਪਮਾਨ ਐਂਟਰ ਕਰੋ 45.00 *ਸੀ

ਤਾਪਮਾਨ ਭਿੰਨਤਾ ਡਬਲਿਊਆਰਟੀ ਐਸਟੀਐਸ 20.00 *ਸੀ

ਲੂਮ ਸੋਲਰ ਮਾਡਿਊਲਸ ਦਾ ਤਾਪਮਾਨ ਗੁਣਾਂਕ

ਓਪਨ ਸਰਕਟ ਵੋਲਟੇਜ ਵੀਓਸੀ (ਅਲਫ਼ਾ) ਦਾ ਤਾਪਮਾਨ ਗੁਣਾਂਕ -0.35 %/*ਸੀ

ਸ਼ਾਰਟ ਸਰਕਟ ਕਰੰਟ ਆਈਐਸਸੀ(ਬੀਟਾ) ਦਾ ਤਾਪਮਾਨ ਗੁਣਾਂਕ 0.05 %/*ਸੀ

ਪਾਵਰ (ਗਾਮਾ) ਦਾ ਤਾਪਮਾਨ ਗੁਣਾਂਕ -0.44 %/*ਸੀ

ਇਲੈਕਟ੍ਰੀਕਲ ਮਾਪਦੰਡਾਂ ਦਾ ਨੁਕਸਾਨ/ਲਾਭ

ਸੋਲਰ ਪੈਨਲ ਦੇ ਵੀਓਸੀ ਨੁਕਸਾਨ ਜਾਂ ਲਾਭ -3.14 ਵੋਲਟ

ਸੋਲਰ ਪੈਨਲ ਦੀ ਆਈਐਸਸੀ ਨੁਕਸਾਨ ਜਾਂ ਲਾਭ 0.09 ਏਐਮਪੀ

ਸੋਲਰ ਪੈਨਲ ਦੀ ਪੀਐਮਕਸ ਨੁਕਸਾਨ ਜਾਂ ਲਾਭ -30.80 ਵਾਟ

ਨਤੀਜਾ

ਸੋਲਰ ਪੈਨਲ ਦੀ ਆਊਟਡੋਰ ਵੀਓਸੀ 41.77 ਵੋਲਟ

ਸੋਲਰ ਪੈਨਲ ਦੀ ਆਊਡੋਰ ਆਈਐਸਸੀ 9.40 ਏਐਮਪੀ

ਸੋਲਰ ਪੈਨਲ ਦੀ ਆਊਟਡੋਰ ਪੀਮੈਕਸ 319.20 ਵਾਟ

ਨੋਟ :-

-ਵੀ ਮੁੱਲ ਦਾ ਸੰਕੇਤ ਕਮੀ-ਨੁਕਸਾਨ ਹੈ
+ਵੀ ਮੁੱਲ ਦਾ ਸੰਕੇਤ ਕਮੀ/ਨੁਕਸਾਨ ਹੈ
ਜੇ ਤਾਪਮਾਨ 25*ਸੀ ਹੈ ਤਾਂ ਕੀ ਹੋਵੇਗਾ।

.ਬਿਜਲੀ ਵਧੇਗੀ।

.ਵੋਲਟੇਜ ਵਧੇਗੀ ਅਤੇ

. ਕਰੰਟ ਘਟੇਗਾ।

ਮਿਸਾਲ ਵਜੋਂ, ਜੇ ਤੁਸੀਂ 350 ਵਾਟ ਦਾ ਸੋਲਰ ਪੈਨਲ ਲਗਾਇਆ ਹੈ ਅਤੇ ਤਾਪਮਾਨ 25*ਸੀ ਹੈ (ਮਿਸਾਲ ਵਜੋਂ 15*ਸੀ) ਤਾਂ ਤੁਹਾਨੂੰ ਨਿਮਨਲਿਖਤ ਕਰੰਟ ਅਤੇ ਵੋਲਟੇਜ ਮਿਲਣਗੇ।

ਜੇ ਤਾਪਮਾਨ 25*ਸੀ ਹੈ

ਸੋਲਰ ਪੈਨਲ ਦਾ ਆਊਟਡੋਰ ਵੋਲਟੇਜ, ਕਰੰਟ ਅਤੇ ਊਰਜਾ ਮਾਪ

ਸੋਲਰ ਪੈਨਲ ਦਾ ਵੀਓਸੀ ਐਂਟਰ ਕਰੋ 44.91 ਵੋਲਟ

ਸੋਲਰ ਪੈਨਲ ਦਾ ਆਈਐਸਸੀ ਐਂਟਰ ਕਰੋ 9.31 ਏਐਮਪੀ

ਸੋਲਰ ਪੈਨਲ ਦਾ ਪੀਐਮਕਸ ਐਂਟਰ ਕਰੋ 350.00 ਵਾਟ

ਸੋਲਰ ਪੈਨਲ ਸਰਫ਼ੇਸ ਦਾ ਤਾਪਮਾਨ ਐਂਟਰ ਕਰੋ 15.00 *ਸੀ

ਤਾਪਮਾਨ ਭਿੰਨਤਾ ਡਬਲਿਊਆਰਟੀ ਐਸਟੀਐਸ -10.00 *ਸੀ

ਲੂਮ ਸੋਲਰ ਮਾਡਿਊਲਸ ਦਾ ਤਾਪਮਾਨ ਗੁਣਾਂਕ

ਓਪਨ ਸਰਕਟ ਵੋਲਟੇਜ ਵੀਓਸੀ (ਅਲਫ਼ਾ) ਦਾ ਤਾਪਮਾਨ ਗੁਣਾਂਕ -0.35 %/*ਸੀ

ਸ਼ਾਰਟ ਸਰਕਟ ਕਰੰਟ ਆਈਐਸਸੀ(ਬੀਟਾ) ਦਾ ਤਾਪਮਾਨ ਗੁਣਾਂਕ 0.05 %/*ਸੀ

ਪਾਵਰ (ਗਾਮਾ) ਦਾ ਤਾਪਮਾਨ ਗੁਣਾਂਕ -0.44 %/*ਸੀ

ਇਲੈਕਟ੍ਰੀਕਲ ਮਾਪਦੰਡਾਂ ਦਾ ਨੁਕਸਾਨ/ਲਾਭ

ਸੋਲਰ ਪੈਨਲ ਦਾ ਵੀਓਸੀ ਨੁਕਸਾਨ ਜਾਂ ਲਾਭ 1.57 ਵੋਲਟ

ਸੋਲਰ ਪੈਨਲ ਦਾ ਆਈਐਸਸੀ ਨੁਕਸਾਨ ਜਾਂ ਲਾਭ -0.05 ਏਐਮਪੀ

ਸੋਲਰ ਪੈਨਲ ਦਾ ਪੀਐਮਕਸ ਨੁਕਸਾਨ ਜਾਂ ਲਾਭ 15.40 ਵਾਟ

ਨਤੀਜਾ

ਸੋਲਰ ਪੈਨਲ ਦੀ ਆਊਟਡੋਰ ਵੀਓਸੀ 46.78 ਵੋਲਟ

ਸੋਲਰ ਪੈਨਲ ਦੀ ਆਊਡੋਰ ਆਈਐਸਸੀ 9.26 ਏਐਮਪੀ

ਸੋਲਰ ਪੈਨਲ ਦੀ ਆਊਟਡੋਰ ਪੀਮੈਕਸ 365.40 ਵਾਟ

ਨੋਟ :-

-ਵੀ ਮੁੱਲ ਦਾ ਸੰਕੇਤ ਕਮੀ-ਨੁਕਸਾਨ ਹੈ

+ਵੀ ਮੁੱਲ ਦਾ ਸੰਕੇਤ ਕਮੀ/ਨੁਕਸਾਨ ਹੈ

ਤਾਪਮਾਨ ਗੁਣਾਂਕ ਮੁਤਾਬਕ ਸਭ ਤੋਂ ਵਧੀਆ ਸੋਲਰ ਪੈਨਲ

ਬ੍ਰਾਂਡ ਸੋਲਰ ਪੈਨਲਾਂ ਦਾ ਤਾਪਮਾਨ ਗੁਣਾਂਕ

ਲੂਮ ਸੋਲਰ ਪੀਮੈਕਸ ਦਾ ਤਾਪਮਾਨ ਗੁਣਾਂਕ (%/ਸੀ) :-0.43, ਵੀਓਸੀ (%/ਸੀ) :-0.32, ਵੀਓਸੀ (%/ਸੀ) :-0.03, ਐਸੀਸੀ ’ਤੇ ਮਾਪੇ ਗਏ ਇਲੈਕਟ੍ਰੀਕਲ ਮੁੱਲ : 25ਸੀ, 1.5ਏਐਮ, 1000 ਡਬਲਿਊ/ਐਮ2

ਲਿਊਮੀਨਸ ਸਟੈਂਡਰਡ ਟੈਸਟ ਕੰਡੀਸ਼ਨ (ਐਸੀਸੀ) ਪਾਵਰ ਟਾਲਰੰਸ ’ਤੇ ਡੇਟਾ : 0/+5%, ਸੈੱਲ ਤਾਪਮਾਨ : 25*ਸੀ

ਮਾਈਕਰੋਟੈੱਕ -

4. ਹੰਢਣਸਾਰਤਾ (Durability)

ਪੈਨਲ ਦੀ ਹੰਢਣਸਾਰਤਾ ਦਾ ਅਨੁਮਾਨ ਭਾਰੀ ਮੀਂਹ, ਗੜ੍ਹੇਮਾਰੀ, ਤੇਜ਼ ਹਵਾਵਾਂ ਅਤੇ ਭਾਰੀ ਦਬਾਅ ਆਦਿ ਸਹਿਣ ਦੀ ਇਸ ਦੀ ਤਾਕਤ ਤੋਂ ਲਗਾਇਆ ਜਾਂਦਾ ਹੈ। ਵੱਖ-ਵੱਖ ਦੇਸ਼ਾਂ ਵਿਚ ਸੋਲਰ ਪੈਨਲ ਵੱਖ-ਵੱਖ ਵਾਤਾਵਰਣੀ ਹਾਲਤਾਂ ਅਤੇ ਬਾਹਰੀ ਦਬਾਅ ਹੇਠ ਵੱਖ-ਵੱਖ ਦਬਾਅ ਪਰਖ ਦਾ ਸਾਹਮਣਾ ਕਰਦੇ ਹਨ। ਫਿਰ ਇਨ੍ਹਾਂ ਪੈਨਲਾਂ ਨੂੰ ਰੇਟਿੰਗ ਏਜੰਸੀਆਂ ਦੁਆਰਾ ਦਰਜੇ ਦਿਤੇ ਜਾਂਦੇ ਹਨ ਤਾਕਿ ਗਾਹਕ ਤੁਲਨਾ ਅਤੇ ਚੋਣ ਕਰ ਸਕਣl

Leave a comment